ਹੁਣੇ ਹਿੱਸਾ ਲਓ
ਸਬਮਿਸ਼ਨ ਖੁੱਲ੍ਹੇ ਹਨ
24/12/2024 - 27/01/2025

ਰਾਸ਼ਟਰੀ ਪੱਧਰ ਦਾ ਪੇਂਟਿੰਗ ਮੁਕਾਬਲਾ

ਇਸ ਬਾਰੇ

ਪਾਣੀ ਦੀ ਸੰਭਾਲ ਭਾਰਤ ਵਿੱਚ ਇੱਕ ਰਾਸ਼ਟਰੀ ਤਰਜੀਹ ਬਣ ਗਈ ਹੈ ਕਿਉਂਕਿ ਦੇਸ਼ ਨੂੰ ਪਾਣੀ ਦੀ ਘਾਟ ਅਤੇ ਪ੍ਰਬੰਧਨ ਨਾਲ ਜੁੜੀਆਂ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 6 ਸਤੰਬਰ, 2024 ਨੂੰ ਸੂਰਤ, ਗੁਜਰਾਤ ਵਿੱਚ ਜਲ ਸੰਚਯ ਜਨ ਭਾਗੀਦਾਰੀ ਪਹਿਲਕਦਮੀ ਦੀ ਸ਼ੁਰੂਆਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਤਹਿਤ ਰਾਜ ਭਰ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਲੰਬੇ ਸਮੇਂ ਲਈ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਲਗਭਗ 24,800 ਮੀਂਹ ਦੇ ਪਾਣੀ ਦੀ ਸੰਭਾਲ ਲਈ ਸੰਰਚਨਾਵਾਂ ਬਣਾਈਆਂ ਜਾ ਰਹੀਆਂ ਹਨ।

ਜਲ ਸ਼ਕਤੀ ਮੰਤਰਾਲਾ ਮਾਈਗਵ ਦੇ ਸਹਿਯੋਗ ਨਾਲ ਇੱਕ ਪੇਂਟਿੰਗ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਉੱਭਰ ਰਹੇ ਕਲਾਕਾਰਾਂ ਨੂੰ ਕਲਾ ਦੀ ਸ਼ਕਤੀ ਰਾਹੀਂ ਜਲ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਲਈ ਸੱਦਾ ਦਿੰਦਾ ਹੈ।

ਪੇਂਟਿੰਗ ਮੁਕਾਬਲੇ ਦਾ ਵਿਸ਼ਾ ਹੈ ਭਾਰਤ ਦੇ ਰਵਾਇਤੀ ਜਲ ਸਰੋਤ.

ਭਾਗੀਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਪੇਂਟਿੰਗਾਂ ਵਿੱਚ ਇੱਕ "ਰਵਾਇਤੀ ਜਲ ਸਰੋਤ" ਨੂੰ ਦਰਸਾਉਣ, ਜਿਸ ਦਾ ਅਰਥ ਹੈ ਕਿ ਅਤੀਤ ਵਿੱਚ ਨਿਰਮਿਤ ਜਲ ਭੰਡਾਰਨ ਦੇ ਨਾਲ ਅਜਿਹੀਆਂ ਸਾਰੀਆਂ ਭਾਈਚਾਰਕ ਜਲ ਸੰਭਾਲ ਸੰਰਚਨਾਵਾਂ ਜੋ ਸਾਡੇ ਸਾਡੇ ਭਾਰਤੀ ਸੱਭਿਆਚਾਰ ਅਤੇ ਇਤਿਹਾਸਕ ਪਿਛੋਕੜ ਦੇ ਵਾਂਗ ਹਨ। ਇਸ ਦਾ ਉਦੇਸ਼ ਦੇਸ਼ ਵਿੱਚ ਜਲ ਸੰਭਾਲ ਦੇ ਉਪਾਵਾਂ ਨਾਲ ਆਪਣੇ ਵਿਭਿੰਨ ਖੇਤਰਾਂ/ਇਲਾਕਿਆਂ ਨੂੰ ਕਵਰ ਕਰਦੇ ਹੋਏ "ਰਵਾਇਤੀ ਜਲ ਸਰੋਤਾਂ" ਨੂੰ ਪ੍ਰਦਰਸ਼ਿਤ ਕਰਨਾ ਅਤੇ ਉਜਾਗਰ ਕਰਨਾ ਹੈ।

ਪੇਂਟਿੰਗਾਂ ਲਈ ਵਿਵਰਣ:

ਮੁਲਾਂਕਣ ਮਾਪਦੰਡ

  1. ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਦੋ ਪੇਂਟਿੰਗਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
  2. ਹਰੇਕ ਐਂਟਰੀ ਦੀ ਥੀਮ ਨਾਲ ਪ੍ਰਸੰਗਿਕਤਾ ਹੋਣੀ ਚਾਹੀਦੀ ਹੈ।
  3. ਹਰੇਕ ਐਂਟਰੀ ਵਿੱਚ ਭਾਗੀਦਾਰ ਦਾ ਨਾਮ, ਉਮਰ, ਮੋਬਾਈਲ/ਈਮੇਲ ਅਤੇ ਰਾਜ ਹੋਣਾ ਲਾਜ਼ਮੀ ਹੈ।
  4. ਸਮੁੱਚੀ ਵਿਜ਼ੂਅਲ ਅਪੀਲ
  5. ਐਂਟਰੀ ਦੀ ਗੁਣਵੱਤਾ
  6. ਪੇਂਟਿੰਗ ਅਸਲ ਹੋਣੀ ਚਾਹੀਦੀ ਹੈ

ਇਨਾਮ (ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 02 ਪੇਂਟਿੰਗਾਂ) :

ਹਰੇਕ ਚੁਣੇ ਗਏ ਜੇਤੂ ਭਾਗੀਦਾਰ ਨੂੰ ਇੱਕ ਪ੍ਰਸ਼ੰਸਾ ਪੱਤਰ/ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ

ਨਿਯਮ ਅਤੇ ਸ਼ਰਤਾਂ

  1. ਇਹ ਮੁਕਾਬਲਾ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲਾ ਹੈ।
  2. ਸਾਰੀਆਂ ਐਂਟਰੀਆਂ ਮਾਈਗਵ ਪੋਰਟਲ 'ਤੇ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਕਿਸੇ ਵੀ ਹੋਰ ਮੋਡ ਰਾਹੀਂ ਜਮ੍ਹਾਂ ਕੀਤੀਆਂ ਐਂਟਰੀਆਂ ਨੂੰ ਮੁਲਾਂਕਣ ਲਈ ਨਹੀਂ ਵਿਚਾਰਿਆ ਜਾਵੇਗਾ।
  3. ਹਰੇਕ ਪੇਂਟਿੰਗ ਇੱਕ "ਰਵਾਇਤੀ ਜਲ ਸਰੋਤ" ਨੂੰ ਦਰਸਾਏਗੀ, ਜਿਸ ਦਾ ਅਰਥ ਹੈ ਕਿ ਅਤੀਤ ਵਿੱਚ ਨਿਰਮਿਤ ਜਲ ਭੰਡਾਰਨ ਦੇ ਨਾਲ ਅਜਿਹੀਆਂ ਸਾਰੀਆਂ ਭਾਈਚਾਰਕ ਜਲ ਸੰਭਾਲ ਸੰਰਚਨਾਵਾਂ ਜੋ ਸਾਡੇ ਸਾਡੇ ਭਾਰਤੀ ਸੱਭਿਆਚਾਰ ਅਤੇ ਇਤਿਹਾਸਕ ਪਿਛੋਕੜ ਦੇ ਵਾਂਗ ਹਨ। ਇਸ ਦਾ ਉਦੇਸ਼ ਦੇਸ਼ ਵਿੱਚ ਜਲ ਸੰਭਾਲ ਦੇ ਉਪਾਵਾਂ ਨਾਲ ਆਪਣੇ ਵਿਭਿੰਨ ਖੇਤਰਾਂ/ਇਲਾਕਿਆਂ ਨੂੰ ਕਵਰ ਕਰਦੇ ਹੋਏ "ਰਵਾਇਤੀ ਜਲ ਸਰੋਤਾਂ" ਨੂੰ ਪ੍ਰਦਰਸ਼ਿਤ ਕਰਨਾ ਅਤੇ ਉਜਾਗਰ ਕਰਨਾ ਹੈ।
  4. ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੋ (02) ਸਰਵਉੱਤਮ ਪੇਂਟਿੰਗਾਂ ਦੀ ਚੋਣ ਕੀਤੀ ਜਾਵੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭਾਗੀਦਾਰਾਂ ਦੁਆਰਾ ਜਮ੍ਹਾਂ ਕੀਤੀਆਂ ਪੇਂਟਿੰਗਾਂ ਸਬੰਧਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਨ੍ਹਾਂ ਦੇ ਖੇਤਰਾਂ ਨਾਲ ਸਬੰਧਤ ਹੋਣੀਆਂ ਚਾਹੀਦੀਆਂ ਹਨ।
  5. ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਆਪਕਾਂ/ਆਰਟਸ ਦੇ ਵਿਦਿਆਰਥੀਆਂ ਸਮੇਤ ਆਮ ਲੋਕਾਂ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕਰਨ।
  6. ਸਾਰੀਆਂ ਪੇਂਟਿੰਗਾਂ ਜਾਂ ਤਾਂ ਵਾਟਰਕਲਰ ਜਾਂ ਪੈੱਨ ਜਾਂ ਇੰਕ ਸਕੈੱਚ ਜਾਂ ਦੋਵਾਂ ਵਿੱਚ ਤਿਆਰ ਕੀਤੀਆਂ ਹੋਣੀਆਂ ਚਾਹੀਦੀਆਂ ਹਨ।
  7. ਹਰੇਕ ਭਾਗੀਦਾਰ ਉਪਰੋਕਤ ਸਾਈਜ਼ ਵਿੱਚੋਂ ਹਰੇਕ ਵਿੱਚ ਵੱਧ ਤੋਂ ਵੱਧ ਇੱਕ (01) ਪੇਂਟਿੰਗ ਜਾਂ ਤਾਂ ਵਾਟਰਕਲਰ , ਪੈੱਨ ਜਾਂ ਇੰਕ ਸਕੈੱਚ ਜਾਂ ਉਪਰੋਕਤ ਕਿਸਮਾਂ ਦੇ ਸੁਮੇਲ ਵਿੱਚ ਜਮ੍ਹਾਂ ਕਰ ਸਕਦਾ ਹੈ।
  8. ਇੱਕ https://www.mygov.in/ ਵੈੱਬ ਪੋਰਟਲ ਲਾਂਚ ਕੀਤਾ ਜਾਵੇਗਾ ਤਾਂ ਜੋ ਭਾਗੀਦਾਰਾਂ ਨੂੰ ਆਨਲਾਈਨ ਮੋਡ ਰਾਹੀਂ ਇੱਕ ਫਾਰਮ ਭਰ ਕੇ ਆਪਣੀਆਂ ਐਪਲੀਕੇਸ਼ਨਾਂ /ਪੇਂਟਿੰਗਾਂ ਜਮ੍ਹਾਂ ਕਰਨ ਦੇ ਯੋਗ ਬਣਾਇਆ ਜਾ ਸਕੇ। ਭਾਗੀਦਾਰ ਨੂੰ ਪੋਰਟਲ 'ਤੇ jpeg/pdf ਫਾਰਮੈਟ (ਸਾਈਜ਼: ਘੱਟੋ ਘੱਟ 4 MB, ਵੱਧ ਤੋਂ ਵੱਧ 10 MB) ਵਿੱਚ ਆਪਣੀਆਂ ਪੇਂਟਿੰਗਾਂ ਦੀ ਤਸਵੀਰ ਅਪਲੋਡ ਕਰਨ ਦੀ ਲੋੜ ਹੋਵੇਗੀ।
  9. DoWR, RD&GR ਵਿੱਚ ਇੱਕ ਸਕ੍ਰੀਨਿੰਗ ਕਮੇਟੀ ਪ੍ਰਾਪਤ ਹੋਈਆਂ ਪੇਂਟਿੰਗਾਂ ਨੂੰ ਸੂਚੀਬੱਧ ਕਰੇਗੀ।
  10. ਜਲ ਸ਼ਕਤੀ ਮੰਤਰਾਲੇ ਦੁਆਰਾ ਗਠਿਤ ਇੱਕ ਜਿਊਰੀ ਕਮੇਟੀ ਸੂਚੀਬੱਧ ਕੀਤੀਆਂ ਐਪਲੀਕੇਸ਼ਨਾਂ ਦਾ ਮੁਲਾਂਕਣ ਕਰੇਗੀ ਅਤੇ ਪ੍ਰਤੀ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਆਧਾਰ ਤੇ ਦੋ (02) ਸਰਵਉੱਤਮ ਪੇਟਿੰਗਾਂ ਦੀ ਚੋਣ ਕਰੇਗੀ।
  11. ਪੇਂਟਿੰਗ ਹੇਠ ਲਿਖੇ ਮਾਧਿਅਮ ਤੋਂ ਬਣੀ ਹੋਣੀ ਚਾਹੀਦੀ ਹੈ: ਪਾਣੀ, ਤੇਲ ਅਤੇ ਐਕ੍ਰਿਲਿਕ।
  12. ਚੋਣ ਮਾਪਦੰਡ: ਰਚਨਾਤਮਕ, ਨਵੀਨਤਾਕਾਰੀ ਅਤੇ ਪ੍ਰਤਿਯੋਗਿਤਾ ਦੇ ਥੀਮ ਨਾਲ ਸੰਬੰਧਿਤ।
  13. ਐਂਟਰੀ ਵਿੱਚ ਲਾਜ਼ਮੀ ਤੌਰ 'ਤੇ ਕੋਈ ਭੜਕਾਊ, ਇਤਰਾਜ਼ਯੋਗ, ਜਾਂ ਅਣਉਚਿਤ ਸਮੱਗਰੀ ਨਹੀਂ ਹੋਣੀ ਚਾਹੀਦੀ।
  14. ਸਬਮਿਟ ਕੀਤੀ ਐਂਟਰੀ HD ਸਟੈਂਡਰਡ ਵਿੱਚ ਸਬਮਿਟ ਕੀਤੀ ਜਾਣੀ ਚਾਹੀਦੀ ਹੈ।
  15. ਪੇਂਟਿੰਗ ਬਾਰੇ ਵਰਣਨ ਨੂੰ ਇੱਕ PDF ਦਸਤਾਵੇਜ਼ ਵਜੋਂ ਸੌਂਪਣ ਦੀ ਲੋੜ ਹੈ।
  16. ਭਾਗੀਦਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸ ਦੀ ਮਾਈਗਵ ਪ੍ਰੋਫ਼ਾਈਲ ਸਹੀ ਅਤੇ ਅੱਪਡੇਟ ਕੀਤੀ ਗਈ ਹੈ, ਕਿਉਂਕਿ ਪ੍ਰਬੰਧਕ ਇਸ ਨੂੰ ਹੋਰ ਸੰਚਾਰ ਲਈ ਵਰਤਣਗੇ। ਇਸ ਵਿੱਚ ਨਾਮ, ਫੋਟੋ, ਪੂਰਾ ਡਾਕ ਪਤਾ, ਈਮੇਲ ਆਈ.ਡੀ. ਅਤੇ ਫ਼ੋਨ ਨੰਬਰ, ਰਾਜ ਵਰਗੇ ਵਿਸਥਾਰ ਸ਼ਾਮਲ ਹਨ।
  17. ਭਾਗੀਦਾਰ ਪ੍ਰੋਫ਼ਾਈਲ ਮਾਲਕ ਇੱਕੋ ਹੀ ਹੋਣਾ ਚਾਹੀਦਾ ਹੈ। ਮੇਲ ਨਾ ਹੋਣਾ ਅਯੋਗਤਾ ਦਾ ਕਾਰਨ ਬਣ ਜਾਵੇਗਾ।
  18. ਪੇਟਿੰਗ ਦੀ ਸਬਮਿਸ਼ਨ (ਫੋਟੋ/ਵੀਡੀਓ) ਲਾਜ਼ਮੀ ਤੌਰ 'ਤੇ ਅਸਲ ਹੋਣੀ ਚਾਹੀਦੀ ਹੈ ਅਤੇ ਇਹ ਭਾਰਤੀ ਕਾਪੀਰਾਈਟ ਐਕਟ, 1957 ਦੇ ਕਿਸੇ ਵੀ ਪ੍ਰਾਵਧਾਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਜੇ ਕੋਈ ਐਂਟਰੀ ਦੂਜਿਆਂ ਦੀ ਉਲੰਘਣਾ ਕਰਦੀ ਪਾਈ ਜਾਂਦੀ ਹੈ, ਤਾਂ ਐਂਟਰੀ ਨੂੰ ਮੁਕਾਬਲੇ ਤੋਂ ਅਯੋਗ ਕਰ ਦਿੱਤਾ ਜਾਵੇਗਾ।
  19. ਚੋਣ ਪ੍ਰਕਿਰਿਆ ਪੇਂਟਿੰਗ ਸਬਮਿਸ਼ਨ (ਫੋਟੋਗ੍ਰਾਫ ਰਾਹੀਂ) ਦਰਸ਼ਕਾਂ ਦੀ ਪਸੰਦ ਜਿਊਰੀ ਚੋਣ 'ਤੇ ਅਧਾਰਤ ਹੋਵੇਗੀ।
  20. ਜੇਤੂਆਂ ਦਾ ਐਲਾਨ ਹਰ ਪੱਧਰ ਤੋਂ ਬਾਅਦ ਮਾਈਗਵ ਬਲੌਗ ਪੇਜ 'ਤੇ ਉਨ੍ਹਾਂ ਦੇ ਨਾਮ ਦਾ ਐਲਾਨ ਕਰਕੇ ਕੀਤਾ ਜਾਵੇਗਾ।
  21. ਪ੍ਰਬੰਧਕ ਕਿਸੇ ਵੀ ਅਜਿਹੀ ਐਂਟਰੀ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਨ ਜੋ ਉਚਿਤ ਜਾਂ ਢੁਕਵਾਂ ਮਹਿਸੂਸ ਨਹੀਂ ਕਰਦੇ ਹਨ ਜਾਂ ਜੋ ਉੱਪਰ ਸੂਚੀਬੱਧ ਕੀਤੀਆਂ ਕਿਸੇ ਵੀ ਸ਼ਰਤਾਂ ਦੇ ਅਨੁਸਾਰ ਨਹੀਂ ਹੈ।
  22. ਐਂਟਰੀਆਂ ਭੇਜ ਕੇ, ਭਾਗੀਦਾਰ ਸਵੀਕਾਰ ਕਰਦਾ ਹੈ ਅਤੇ ਉਪਰੋਕਤ ਦੱਸੇ ਗਏ ਨਿਯਮ ਅਤੇ ਸ਼ਰਤਾਂ ਨਾਲ ਨਾਲ ਸਹਿਮਤ ਹੁੰਦਾ ਹੈ।
  23. ਅਣਕਿਆਸੇ ਹਾਲਾਤਾਂ ਦੀ ਸਥਿਤੀ ਵਿੱਚ, ਪ੍ਰਬੰਧਕ ਕਿਸੇ ਵੀ ਸਮੇਂ ਮੁਕਾਬਲੇ ਵਿੱਚ ਸੋਧ ਕਰਨ ਜਾਂ ਇਸ ਨੂੰ ਵਾਪਸ ਲੈਣ ਦਾ ਅਧਿਕਾਰ ਰਾਖਵਾਂ ਰੱਖਦੇ ਹਨ। ਸ਼ੱਕ ਤੋਂ ਬਚਣ ਲਈ, ਇਸ ਵਿੱਚ ਇਹਨਾਂ ਨਿਯਮਾਂ ਅਤੇ ਸ਼ਰਤਾਂ ਵਿੱਚ ਸੋਧ ਕਰਨ ਦਾ ਅਧਿਕਾਰ ਸ਼ਾਮਲ ਹੈ।