ODF ਪਲੱਸ ਮਾਡਲ ਵਿਲੇਜ ਵਿੱਚ ਸੰਪਤੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਫਿਲਮ ਮੁਕਾਬਲਾ

ਜਾਣ-ਪਛਾਣ

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (ਡੀ, ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ 14 ਜੂਨ 2023 ਤੋਂ 31 ਅਕਤੂਬਰ 2023 ਤੱਕ ਰਾਸ਼ਟਰੀ ਪੱਧਰ ਦੇ ਫਿਲਮ ਮੁਕਾਬਲੇ ਆਯੋਜਿਤ ਕਰ ਰਹੀ ਹੈ, ਜਿਸ ਵਿੱਚ ਸਵੱਛ ਭਾਰਤ ਮਿਸ਼ਨ-ਗ੍ਰਾਮੀਣ (ਐੱਸਬੀਐਂਮਜੀ) ਦੇ ਫੇਜ਼ 2 ਤਹਿਤ ਇੱਕ ਓਡੀਐੱਫ ਪਲੱਸ ਮਾਡਲ ਪਿੰਡ ਵਿੱਚ ਬਣਾਏ ਗਏ ਅਸਾਸਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਇਆ ਜਾਵੇਗਾ।

ਇਹ ਮੁਕਾਬਲਾ ODF ਪਲੱਸ ਦੇ ਟੀਚਿਆਂ ਬਾਰੇ ਜਾਗਰੂਕਤਾ ਪੈਦਾ ਕਰੇਗਾ ਅਤੇ ਸੰਪਤੀਆਂ ਦੀ ਮੰਗ ਪੈਦਾ ਕਰੇਗਾ ਜਿਵੇਂ ਕਿ ਦੂਜੇ ਪੜਾਅ ਵਿੱਚ ਰੇਖਾਂਕਿਤ ਕੀਤਾ ਗਿਆ ਹੈ ਤਾਂ ਕਿ ਗ੍ਰਾਮੀਣ ਭਾਰਤ ਵਿੱਚ ਸੰਪੂਰਨ ਸਵੱਛਤਾ ਸੁਨਿਸ਼ਚਿਤ ਕੀਤੀ ਜਾ ਸਕੇ, ਗ੍ਰਾਮੀਣ ਨਾਗਰਿਕਾਂ ਅਤੇ ਸੰਸਥਾਨਾਂ ਦੀ ਭਾਗੀਦਾਰੀ ਜ਼ਰੂਰੀ ਹੈ। ਗ੍ਰਾਮੀਣ ਜਨਤਾ ਨੂੰ ODF ਪਲੱਸ ਦੇ ਵੱਖ-ਵੱਖ ਹਿੱਸਿਆਂ ਨੂੰ ਕੈਪਚਰ ਕਰਨ ਵਾਲੀਆਂ ਛੋਟੀਆਂ ਫਿਲਮਾਂ ਰਾਹੀਂ ਆਪਣੇ ਵਿਚਾਰਾਂ ਅਤੇ ਸਿਰਜਣਾਤਮਕਤਾ ਨੂੰ ਸਾਂਝਾ ਕਰਨ ਦੀ ਲੋੜ ਹੈ।

ਇਹ ਮੁਕਾਬਲਾ ਗ੍ਰਾਮੀਣ ਭਾਰਤ ਵਿੱਚ ਵਿਅਕਤੀਆਂ ਅਤੇ ਭਾਈਚਾਰਿਆਂ ਦੀਆਂ ਸਮਰੱਥਾਵਾਂ ਦਾ ਲਾਭ ਉਠਾਕੇ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ODF) ਦਰਜੇ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਜਨ ਅੰਦੋਲਨ ਦੀ ਸਿਰਜਣਾ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਸਾਰੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ ਪ੍ਰਬੰਧ ਹਨ।

ਇਹ ਮੁਕਾਬਲਾ ਗ੍ਰਾਮੀਣ ਭਾਰਤ ਵਿੱਚ ਵਿਅਕਤੀਆਂ ਅਤੇ ਭਾਈਚਾਰਿਆਂ ਦੀਆਂ ਸਮਰੱਥਾਵਾਂ ਦਾ ਲਾਭ ਉਠਾਕੇ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ODF) ਦਰਜੇ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇੱਕ ਜਨ ਅੰਦੋਲਨ ਦੀ ਸਿਰਜਣਾ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਸਾਰੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ ਪ੍ਰਬੰਧ ਹਨ।

ਇਸ ਸਹਿਯੋਗੀ ਯਤਨ ਰਾਹੀਂ ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਅਤੇ ਮਾਈਗਵ ਦਾ ਉਦੇਸ਼ ਗ੍ਰਾਮੀਣ ਭਾਈਚਾਰਿਆਂ ਨੂੰ ਸਮਰੱਥ ਬਣਾਉਣਾ, ਉਨ੍ਹਾਂ ਦੀਆਂ ਸਿਰਜਣਾਤਮਕ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਅਤੇ ਗ੍ਰਾਮੀਣ ਭਾਰਤ ਵਿੱਚ ਸਵੱਛਤਾ ਅਤੇ ਟਿਕਾਊ ਸਵੱਛਤਾ ਪ੍ਰਥਾਵਾਂ ਨੂੰ ਬਣਾਈ ਰੱਖਣ ਲਈ ਮਲਕੀਅਤ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।

ਭਾਗੀਦਾਰੀ ਅਤੇ ਇਨਾਮ ਦੇ ਵਿਸਥਾਰਾਂ ਵਾਸਤੇ ਵਿਸ਼ੇ

14 ਜੂਨ 2023 ਤੋਂ 31 ਅਕਤੂਬਰ 2023 ਤੱਕ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਫਿਲਮ ਮੁਕਾਬਲੇ ਵਿੱਚ ਇੱਕ ਓਡੀਐੱਫ ਪਲੱਸ ਮਾਡਲ ਪਿੰਡ ਵਿੱਚ ਬਣਾਏ ਗਏ ਅਸਾਸਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ ਪਿੰਡ ਦੇ ਸਾਰੇ ਓਡੀਐੱਫ ਪਲੱਸ ਅਸਾਸਿਆਂ ਨੂੰ ਕਵਰ ਕੀਤਾ ਜਾਵੇਗਾ।

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਗਲੇ ਮੁਲਾਂਕਣ ਲਈ DDWS ਨਾਲ ਤਿੰਨ ਸਭ ਤੋਂ ਵਧੀਆ ਐਂਟਰੀਆਂ ਸਾਂਝੀਆਂ ਕਰਨਗੇ। ਇਸ ਤੋਂ ਬਾਅਦ, ਸਭ ਤੋਂ ਵਧੀਆ ਯੋਗਤਾ ਪ੍ਰਾਪਤ ਐਂਟਰੀਆਂ ਨੂੰ ਇਸ ਨਾਲ ਸਨਮਾਨਿਤ ਕੀਤਾ ਜਾਵੇਗਾ ਜੋ ਹਨ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਨਕਦ ਇਨਾਮ:

 1. ਪਹਿਲਾ ਇਨਾਮ - 8.0 ਲੱਖ ਰੁਪਏ
 2. ਦੂਜਾ ਇਨਾਮ - 6.0 ਲੱਖ ਰੁਪਏ
 3. ਤੀਜਾ ਇਨਾਮ - 4.0 ਲੱਖ ਰੁਪਏ
 4. ਚੌਥਾ ਇਨਾਮ - 2.0 ਲੱਖ ਰੁਪਏ
 5. ਪੰਜਵਾਂ ਇਨਾਮ - 1.0 ਲੱਖ ਰੁਪਏ

ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਏ ਗਏ ਹਰੇਕ ਜ਼ੋਨ ਵਿੱਚ DDWS ਦੁਆਰਾ ਕੌਮੀ ਪੱਧਰ 'ਤੇ:

ਲੜ੍ਹੀ ਨੰ. ਖੇਤਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼
1 ਉੱਤਰੀ ਖੇਤਰ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ (4 ਰਾਜ
2 ਉੱਤਰੀ-ਪੂਰਬੀ ਖੇਤਰ ਸਿੱਕਮ, ਮਿਜ਼ੋਰਮ, ਮੇਘਾਲਿਆ, ਮਣੀਪੁਰ, ਨਾਗਾਲੈਂਡ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ (7 ਰਾਜ)
3 ਕੇਂਦਰੀ ਖੇਤਰ ਛੱਤੀਸਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ (4 ਰਾਜ)
4 ਪੂਰਬੀ ਖੇਤਰ ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਅਸਾਮ (4 ਰਾਜ)
5 ਪੱਛਮੀ ਖੇਤਰ ਗੋਆ, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ (4 ਰਾਜ)
6 ਦੱਖਣੀ ਖੇਤਰ ਆਂਧਰ ਪ੍ਰਦੇਸ਼, ਕਰਨਾਟਕ, ਕੇਰਲ, ਤਮਿਲ ਨਾਡੂ, ਤੇਲੰਗਾਨਾ (5 ਰਾਜ)
7 ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ, ਲਕਸ਼ਦੀਪ, ਜੰਮੂ-ਕਸ਼ਮੀਰ, ਲੱਦਾਖ, ਦਾਦਰਾ ਨਗਰ ਹਵੇਲੀ ਅਤੇ ਦਮਨ ਦਿਉ, ਪੁਡੂਚੇਰੀ (6 ਕੇਂਦਰ ਸ਼ਾਸਤ ਪ੍ਰਦੇਸ਼)

ਜੇ ਤੁਸੀਂ ਇਹਨਾਂ ਵਿਸ਼ਿਆਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ SBM ਪੋਰਟਲ ਅਤੇ SBM ਦਿਸ਼ਾ-ਨਿਰਦੇਸ਼ 'ਤੇ ਜਾਓ

ਭਾਗੀਦਾਰਾਂ ਲਈ ਹਦਾਇਤਾਂ

 1. ਸਾਰੇ ਨਾਗਰਿਕ ਅਤੇ ਰਾਸ਼ਟਰੀ/ਰਾਜ ਪੱਧਰੀ ਫਿਲਮ ਸੰਸਥਾਨ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਹਨ।
 2. ਇਹ ਮੁਹਿੰਮ 14 ਜੂਨ 2023 ਤੋਂ 31 ਅਕਤੂਬਰ 2023 ਤੱਕ ਚੱਲੇਗੀ।
 3. ਫਿਲਮ ਦੀਆਂ ਐਂਟਰੀਆਂ ਵਧੀਆ ਕੁਆਲਿਟੀ ਦੀਆਂ ਹੋਣੀਆਂ ਚਾਹੀਦੀਆਂ ਹਨ (ਸਪਸ਼ਟ ਐਕਸ਼ਨ ਸ਼ਾਟਾਂ ਅਤੇ ਸਬ-ਟਾਈਟਲਾਂ ਦੇ ਨਾਲ ਉੱਚ-ਰੈਜ਼ੋਲੂਸ਼ਨ ਵੀਡੀਓ, ਜਿਵੇਂ ਵੀ ਲਾਗੂ ਹੋਵੇ)।
 4. ਵੀਡੀਓ ਨੂੰ ਮੁੱਖ ਤੱਤ ਦੇ ਸਾਰ ਨੂੰ ਕੈਪਚਰ ਕਰਨਾ ਚਾਹੀਦਾ ਹੈ ਅਤੇ ਨਵੀਨਤਾਵਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ, ਜੇ ਕੋਈ ਹੋਵੇ।
 5. ਜੇ ਵੀਡੀਓ ਵਿੱਚ ਸਥਾਨਕ ਭਾਸ਼ਾ ਵਿੱਚ ਸੈਕਸ਼ਨ / ਵਰਣਨ ਹੈ, ਤਾਂ ਅੰਗਰੇਜ਼ੀ / ਹਿੰਦੀ ਵਿੱਚ ਉਪ-ਸਿਰਲੇਖ ਜੋੜਿਆ ਜਾ ਸਕਦਾ ਹੈ।
 6. ਫਿਲਮਾਂ ਦੀਆਂ ਐਂਟਰੀਆਂ ਦੀ ਪ੍ਰਮਾਣਿਕਤਾ, ਗੁਣਵੱਤਾ ਅਤੇ ਉਚਿਤਤਾ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਤਸਦੀਕ ਅਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਅੰਤਿਮ ਰਾਜ-ਵਾਰ ਸ਼ਾਰਟਲਿਸਟ ਕੀਤੀਆਂ ਐਂਟਰੀਆਂ ਨੂੰ ਕੇਂਦਰੀ/ਰਾਸ਼ਟਰੀ ਪੁਰਸਕਾਰਾਂ ਦੀ ਸਮੀਖਿਆ ਅਤੇ ਵਿਚਾਰ ਲਈ DDWS ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।
 7. ਫ਼ਿਲਮ ਵਿੱਚ ਪਹਿਲਾਂ ਹੀ ਲਾਗੂ ਕੀਤੀਆਂ ਗਈਆਂ ਨਵੀਨਤਾਵਾਂ ਨੂੰ ਪੇਸ਼ ਕਰਨ ਜਾਂ ਵਿਚਾਰਾਂ ਨੂੰ ਲਾਗੂ ਕਰਨ ਵਿੱਚ ਨਵੀਨਤਾ ਨੂੰ ਵਧੇਰੇ ਮਹੱਤਵ ਦਿੱਤਾ ਜਾ ਸਕਦਾ ਹੈ ਅਤੇ ਐਂਟਰੀਆਂ ਦੀ ਰੈਂਕਿੰਗ ਕਰਦੇ ਸਮੇਂ ਇਸ ਨੂੰ ਇੱਕ ਮਹੱਤਵਪੂਰਨ ਮਾਪਦੰਡ ਦੇ ਰੂਪ ਵਿੱਚ ਰੱਖਿਆ ਜਾ ਸਕਦਾ ਹੈ।
 8. ਰਾਜ ਅਤੇ ਜ਼ਿਲ੍ਹੇ ਆਪਣੇ ਪੱਧਰ 'ਤੇ ਚੋਣਵੀਆਂ ਐਂਟਰੀਆਂ ਨੂੰ ਉਚਿਤ ਢੰਗ ਨਾਲ ਸਨਮਾਨਿਤ ਕਰਨਗੇ। SBMG IEC ਫੰਡਾਂ ਦੀ ਵਰਤੋਂ ਇਸ ਲਈ ਕੀਤੀ ਜਾ ਸਕਦੀ ਹੈ।
 9. DDWS ਮੁਕਾਬਲੇ ਵਿੱਚ ਪੇਸ਼ ਕੀਤੀਆਂ ਗਈਆਂ ਬਿਹਤਰੀਨ ਫ਼ਿਲਮਾਂ ਦੀਆਂ ਐਂਟਰੀਆਂ ਨੂੰ ਮਾਨਤਾ ਦੇਵੇਗਾ।

ਮਹੱਤਵਪੂਰਨ ਮਿਤੀਆਂ

ਸ਼ੁਰੂਆਤੀ ਮਿਤੀ 14 ਜੂਨ 2023
ਆਖਰੀ ਮਿਤੀ 31 ਅਕਤੂਬਰ 2023

ਨਿਯਮ ਅਤੇ ਸ਼ਰਤਾਂ

 1. ਇਹ ਐਂਟਰੀਆਂ ਸਾਰੀਆਂ ਮਾਨਤਾ ਪ੍ਰਾਪਤ ਭਾਰਤੀ ਭਾਸ਼ਾਵਾਂ/ਉਪਭਾਸ਼ਾਵਾਂ ਵਿੱਚ ਯੋਗ ਹੋਣਗੀਆ।
 2. DDWS ਕੋਲ ਆਪਣੇ ਪਲੇਟਫਾਰਮ (ਵੈੱਬਸਾਈਟ, ਸੋਸ਼ਲ ਮੀਡੀਆ ਅਤੇ ਹੋਰਾਂ) 'ਤੇ ਬਿਨਾਂ ਕਿਸੇ ਦਖਲ-ਅੰਦਾਜ਼ੀ ਜਾਂ ਆਗਿਆ(ਵਾਂ) ਦੇ ਭਵਿੱਖੀ ਵਰਤੋਂ ਲਈ ਜਮ੍ਹਾਂ ਕੀਤੀਆਂ ਐਂਟਰੀਆਂ 'ਤੇ ਕਾਪੀਰਾਈਟ ਹੋਵੇਗਾ।
 3. DDWS ਮਸ਼ਹੂਰ ਹਸਤੀਆਂ, ਗੀਤਾਂ, ਫੁਟੇਜ ਆਦਿ ਦੀ ਵਰਤੋਂ ਸਮੇਤ ਫਿਲਮਾਂ ਦੇ ਨਿਰਮਾਣ ਵਿੱਚ ਸ਼ਾਮਲ ਕਿਸੇ ਵੀ ਕਾਨੂੰਨੀ ਜਾਂ ਵਿੱਤੀ ਉਲਝਣਾਂ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
 4. ਜਮ੍ਹਾਂ ਕੀਤੀਆਂ ਐਂਟਰੀਆਂ ਦੇ ਮੂਲ ਕੰਮ ਬਾਰੇ ਜਾਂ ਇਨਾਮਾਂ 'ਤੇ ਵਿਚਾਰ ਕਰਨ ਲਈ ਭਾਗੀਦਾਰ ਨੂੰ ਪ੍ਰਮਾਣਿਕਤਾ/ਦਾਅਵੇ ਨੂੰ ਸਵੈ-ਪ੍ਰਮਾਣਿਤ ਕਰਨਾ ਹੁੰਦਾ ਹੈ।
 5. ਹਰੇਕ ਫਿਲਮ ਐਂਟਰੀ ਵਿੱਚ ਸਪਸ਼ਟ VO/ਡਾਇਲੌਗ/ਸੰਗੀਤ/ਗਾਣਾ ਆਦਿ ਹੋਣੇ ਚਾਹੀਦੇ ਹਨ।
 6. ਹਰੇਕ ਵੀਡੀਓ ਵਿੱਚ ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪ-ਸਿਰਲੇਖ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਰੂਪ ਵਿੱਚ ਕੋਈ ਸਿਆਸੀ ਸੰਦੇਸ਼ ਨਹੀਂ ਹੋਣਾ ਚਾਹੀਦਾ।
 7. ਭਾਗੀਦਾਰ ਸਥਾਨਕ ਭੂਗੋਲ, ਮੁੱਦਿਆਂ, ਵਿਸ਼ਿਆਂ, ਸੰਗੀਤ / ਲੋਕ ਆਦਿ ਦੀ ਵਰਤੋਂ ਕਰਨ ਬਾਰੇ ਵਿਚਾਰ ਕਰ ਸਕਦਾ ਹੈ।
 8. ਐਂਟਰੀਆਂ ਵਿੱਚ ਭਾਗੀਦਾਰਾਂ ਦੇ ਨਾਮ, ਸੰਪਰਕ ਨੰਬਰ, ਵਿਚਾਰਨ ਲਈ ਥੀਮ/ਸ਼੍ਰੇਣੀ ਦੇ ਸਪੱਸ਼ਟ ਵੇਰਵੇ ਹੋਣੇ ਚਾਹੀਦੇ ਹਨ।
 9. ਫਿਲਮ ਨੂੰ ਇੱਕ ਵੈਧ ਅਤੇ ਸਰਗਰਮ ਈਮੇਲ ਆਈਡੀ ਨਾਲ YouTube 'ਤੇ ਅਪਲੋਡ ਕੀਤਾ ਜਾਣਾ ਹੈ। ਅੱਪਲੋਡ ਲਿੰਕ ਨੂੰ ਮੁਕਾਬਲਾ ਲਿੰਕ 'ਤੇ ਭਾਗੀਦਾਰੀ ਫਾਰਮ ਵਿੱਚ ਭਰਨ ਦੀ ਲੋੜ ਹੈ। www.mygov.in ਵੀਡੀਓ ਦੀ ਸਮਾਂ ਸੀਮਾ 4 ਮਿੰਟ 4 ਮਿੰਟ ਤੋਂ ਵੱਧ ਨਹੀਂ ਹੋਣੀ ਚਾਹੀਦੀ।
 10. ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਪ੍ਰਾਪਤ ਹਰੇਕ ਥੀਮ/ਸ਼੍ਰੇਣੀ ਲਈ ਸਭ ਤੋਂ ਵਧੀਆ ਐਂਟਰੀਆਂ ਦੀ ਸਮੀਖਿਆ ਜਲ ਸ਼ਕਤੀ ਮੰਤਰਾਲੇ ਦੇ DDWS ਵੱਲੋਂ ਸਬੰਧਤ ਸ਼੍ਰੇਣੀਆਂ ਵਿੱਚ ਰਾਸ਼ਟਰੀ ਪੁਰਸਕਾਰਾਂ ਲਈ ਗਠਿਤ ਇੱਕ ਰਾਸ਼ਟਰੀ ਕਮੇਟੀ ਵੱਲੋਂ ਕੀਤੀ ਜਾਵੇਗੀ।
 11. ਪੁਰਸਕਾਰ ਜੇਤੂਆਂ ਅਤੇ ਸਨਮਾਨਾਂ ਦਾ ਐਲਾਨ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰਾਂ ਨਾਲ ਇੱਕ ਰਾਸ਼ਟਰੀ DDWS ਪ੍ਰੋਗਰਾਮ ਵਿੱਚ ਕੀਤਾ ਜਾਵੇਗਾ।
 12. ਐਂਟਰੀਆਂ ਦੇ ਮੁੜ ਮੁਲਾਂਕਣ ਦੇ ਦਾਅਵਿਆਂ ਨਾਲ ਸਬੰਧਤ ਕਿਸੇ ਵੀ ਬੇਨਤੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
 13. ਕਮੇਟੀ ਦਾ ਫੈਸਲਾ ਅੰਤਮ ਅਤੇ ਸਾਰੀਆਂ ਐਂਟਰੀਆਂ ਲਈ ਲਾਜ਼ਮੀ ਹੋਵੇਗਾ।
 14. ਮੁਲਾਂਕਣ ਦੇ ਕਿਸੇ ਵੀ ਪੜਾਅ 'ਤੇ, ਜੇ ਕੋਈ ਐਂਟਰੀ ਦਿਸ਼ਾ-ਨਿਰਦੇਸ਼ਾਂ ਦੇ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਜਾਂਦੀ ਹੈ, ਤਾਂ ਐਂਟਰੀ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਮੁਲਾਂਕਣ ਪ੍ਰਕਿਰਿਆ ਤੋਂ ਹਟਾ ਦਿੱਤਾ ਜਾਵੇਗਾ।