ਪ੍ਰੋਜੈਕਟ ਵੀਰ ਗਾਥਾ ਦੀ ਸਥਾਪਨਾ 2021 ਵਿੱਚ ਬਹਾਦਰੀ ਪੁਰਸਕਾਰ ਪੋਰਟਲ (GAP) ਦੇ ਤਹਿਤ ਕੀਤੀ ਗਈ ਸੀ ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਬਹਾਦਰੀ ਪੁਰਸਕਾਰ ਜੇਤੂਆਂ ਦੇ ਬਹਾਦਰੀ ਦੇ ਕੰਮਾਂ ਅਤੇ ਇਨ੍ਹਾਂ ਬਹਾਦਰਾਂ ਦੀਆਂ ਜੀਵਨ ਕਹਾਣੀਆਂ ਬਾਰੇ ਪ੍ਰਸਾਰ ਕਰਨਾ ਸੀ ਤਾਂ ਜੋ ਦੇਸ਼ ਭਗਤੀ ਦੀ ਭਾਵਨਾ ਦੇ ਪੱਧਰ ਨੂੰ ਵਧਾਇਆ ਜਾ ਸਕੇ ਅਤੇ ਉਨ੍ਹਾਂ ਵਿੱਚ ਨਾਗਰਿਕ ਚੇਤਨਾ ਦੀਆਂ ਕਦਰਾਂ ਕੀਮਤਾਂ ਨੂੰ ਜਗਾਇਆ ਜਾ ਸਕੇ।
ਪ੍ਰੋਜੈਕਟ ਵੀਰ ਗਾਥਾ ਨੇ ਸਕੂਲੀ ਵਿਦਿਆਰਥੀਆਂ ਨੂੰ ਬਹਾਦਰੀ ਪੁਰਸਕਾਰ ਜੇਤੂਆਂ 'ਤੇ ਅਧਾਰਤ ਰਚਨਾਤਮਕ ਪ੍ਰੋਜੈਕਟ/ਗਤੀਵਿਧੀਆਂ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਇਸ ਨੇਕ ਉਦੇਸ਼ ਨੂੰ ਹੋਰ ਉਜਾਗਰ ਕੀਤਾ।
ਵੀਰ ਗਾਥਾ ਐਡੀਸ਼ਨ-1 ਦੇ ਭਰਵੇਂ ਹੁੰਗਾਰੇ ਅਤੇ ਸਫਲਤਾ ਤੋਂ ਬਾਅਦ, ਰੱਖਿਆ ਮੰਤਰਾਲੇ ਨੇ ਸਿੱਖਿਆ ਮੰਤਰਾਲੇ ਦੇ ਤਾਲਮੇਲ ਨਾਲ ਹੁਣ ਪ੍ਰੋਜੈਕਟ ਵੀਰ ਗਾਥਾ 2.0 ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਜਨਵਰੀ 2023 ਵਿੱਚ ਇਨਾਮ ਵੰਡ ਸਮਾਰੋਹ ਨਾਲ ਸਮਾਪਤ ਕਰਨ ਦਾ ਪ੍ਰਸਤਾਵ ਹੈ। ਪਿਛਲੇ ਐਡੀਸ਼ਨ ਦੇ ਅਨੁਸਾਰ, ਇਹ ਪ੍ਰੋਜੈਕਟ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਸਕੂਲਾਂ ਲਈ ਖੁੱਲ੍ਹਾ ਹੋਵੇਗਾ।