ਇਨਾਮਸਰਵਉੱਤਮ ਵਿਚਾਰਾਂ ਲਈ ਇਨਾਮ

Viksit Bharat>2047 ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ WhatsApp ਚੈਨਲ ਦੀ ਪਾਲਣਾ ਕਰੋ: ਨੌਜਵਾਨਾਂ ਦੀ ਆਵਾਜ਼

विकसित भारत@2047: युवाओं की आवाज के बारे में जानकारी प्राप्त करने के लिए व्हाट्सएप चैनल को फॉलो करें ।

ਵਿਕਸਿਤ ਭਾਰਤ@2047

ਮਿਤੀ: 11 ਦਸੰਬਰ, 2023
ਮਿੱਤਰ

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਧਰਮੇਂਦਰ ਪ੍ਰਧਾਨ ਜੀ, ਦੇਸ਼ ਭਰ ਤੋਂ ਆਏ ਰਾਜਪਾਲ ਸਾਹਿਬਾਨ, ਸਿੱਖਿਆ ਜਗਤ ਦੀਆਂ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋ!

ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਲੈ ਕੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮੈਂ ਸਾਰੇ ਰਾਜਪਾਲਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਵਿਕਸਿਤ ਭਾਰਤ ਦੇ ਨਿਰਮਾਣ ਨਾਲ ਸਬੰਧਤ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਹੈ। ਤੁਸੀਂ ਉਨ੍ਹਾਂ ਸਾਥੀਆਂ ਨੂੰ ਇੱਕ ਮੰਚ 'ਤੇ ਲੈ ਕੇ ਆਏ ਹੋ, ਜਿਨ੍ਹਾਂ 'ਤੇ ਦੇਸ਼ ਦੀ ਨੌਜਵਾਨ ਸ਼ਕਤੀ ਦਾ ਮਾਰਗਦਰਸ਼ਨ ਕਰਨ ਦੀ ਜ਼ਿੰਮੇਵਾਰੀ ਹੈ। ਵਿਦਿਅਕ ਸੰਸਥਾਵਾਂ ਦੀ ਭੂਮਿਕਾ ਵਿਅਕਤੀ ਦਾ ਵਿਕਾਸ ਕਰਨਾ ਹੈ ਅਤੇ ਵਿਅਕਤੀ ਦੇ ਵਿਕਾਸ ਦੁਆਰਾ ਹੀ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਅਤੇ ਅੱਜ ਭਾਰਤ ਜਿਸ ਦੌਰ ਵਿੱਚ ਹੈ, ਉਸ ਸਮੇਂ ਸ਼ਖਸੀਅਤ ਨੂੰ ਨਿਖਾਰਨ ਦੀ ਮੁਹਿੰਮ ਬਹੁਤ ਮਹੱਤਵਪੂਰਨ ਹੋ ਗਈ ਹੈ। ਮੈਂ ਤੁਹਾਨੂੰ ਵੌਇਸ ਆਫ਼ ਯੂਥ ਵਰਕਸ਼ਾਪ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਹਰ ਦੇਸ਼ ਲਈ ਇਤਿਹਾਸ ਵਿੱਚ ਇੱਕ ਸਮਾਂ ਆਉਂਦਾ ਹੈ ਜਦੋਂ ਉਹ ਆਪਣੀ ਵਿਕਾਸ ਯਾਤਰਾ ਨੂੰ ਕਈ ਗੁਣਾ ਅੱਗੇ ਵਧਾਉਂਦਾ ਹੈ। ਇਕ ਤਰ੍ਹਾਂ ਨਾਲ ਇਹ ਉਸ ਦੇਸ਼ ਦਾ ਸੁਨਹਿਰੀ ਯੁੱਗ (ਅਮ੍ਰਿਤਕਾਲ) ਹੁੰਦਾ ਹੈ। ਇਹ ਹੁਣ ਭਾਰਤ ਲਈ ਸੁਨਹਿਰੀ ਯੁੱਗ (ਅਮ੍ਰਿਤਕਾਲ) ਹੈ। ਇਹ ਭਾਰਤ ਦੇ ਇਤਿਹਾਸ ਦਾ ਉਹ ਸਮਾਂ ਹੈ ਜਦੋਂ ਦੇਸ਼ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਕਰਨ ਜਾ ਰਿਹਾ ਹੈ। ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਦੇਸ਼ਾਂ ਦੀਆਂ ਉਦਾਹਰਣਾਂ ਹਨ, ਜਿਨ੍ਹਾਂ ਨੇ ਕਿਸੇ ਨਿਰਧਾਰਤ ਸਮੇਂ ਵਿੱਚ ਇੰਨੀ ਹੀ ਵੱਡੀ ਤਰੱਕੀ ਕਰ ਕੇ ਆਪਣੇ ਆਪ ਨੂੰ ਵਿਕਸਿਤ ਕੀਤਾ ਹੈ। ਇਸ ਲਈ ਮੈਂ ਕਹਿੰਦਾ ਹਾਂ; ਇਹ ਭਾਰਤ ਲਈ ਵੀ ਸਹੀ ਸਮਾਂ ਹੈ। ਸਾਨੂੰ ਇੱਕ ਪਲ ਵੀ ਬਰਬਾਦ ਨਾ ਕਰਦੇ ਹੋਏ ਇਸ ਸੁਨਹਿਰੀ ਯੁੱਗ ਦੇ ਹਰ ਪਲ ਦਾ ਲਾਭ ਉਠਾਉਣਾ ਪਵੇਗਾ।

ਸਰਵਉੱਤਮ ਵਿਚਾਰਾਂ ਲਈ ਇਨਾਮ

5 ਵਿਸ਼ਾਗਤ ਖੇਤਰਾਂ ਵਿੱਚੋਂ ਹਰੇਕ ਵਿੱਚ, ਸਰਵਉੱਤਮ ਵਿਚਾਰਾਂ ਨੂੰ 3 ਇਨਾਮ ਨਾਲ ਦਿੱਤੇ ਜਾਣਗੇ:

ਪਹਿਲਾ ਇਨਾਮ

ਪਹਿਲਾ ਇਨਾਮ: 5 ਲੱਖ ਰੁਪਏ

ਦੂਜਾ ਇਨਾਮ

ਦੂਜਾ ਇਨਾਮ: 3 ਲੱਖ ਰੁਪਏ

ਤੀਜਾ ਇਨਾਮ

ਤੀਜਾ ਇਨਾਮ: 2 ਲੱਖ ਰੁਪਏ