ਲਿਮਫੇਟਿਕ ਫਾਈਲੇਰੀਆਸਿਸ (ਹਾਥੀ ਪੈਰ) 'ਤੇ ਪੋਸਟਰ ਬਣਾਓ ਅਤੇ ਸਲੋਗਨ ਲਿਖਣ ਮੁਕਾਬਲਾ

ਬਾਰੇ

ਮਾਈਗਵ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਸੀਜ਼ ਕੰਟਰੋਲ ਡਿਵੀਜ਼ਨ (NCVBDC), 6ਵੀਂ ਤੋਂ 8ਵੀਂ, 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਦੇ ਗ੍ਰੈਜੂਏਟ/ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਇੱਕ ਪੋਸਟਰ ਤਿਆਰ ਕਰਨ ਅਤੇ ਭਾਰਤ ਤੋਂ ਲਿਮਫੇਟਿਕ ਫਾਈਲੇਰੀਆਸਿਸ (ਹਾਥੀ ਪੈਰ) 'ਤੇ ਇੱਕ ਸਲੋਗਨ ਲਿਖਣ ਲਈ ਸੱਦਾ ਦੇ ਰਿਹਾ ਹੈ।

ਲਿਮਫੇਟਿਕ ਫਾਈਲੇਰੀਆਸਿਸ (LF), ਜਿਸ ਨੂੰ ਐਲੀਫੈਂਟੀਆਸਿਸ ਜਾਂ ਹਾਥੀਪੈਰ ਵੀ ਕਿਹਾ ਜਾਂਦਾ ਹੈ, ਇੱਕ ਵਿਕਾਰ ਵਾਲੀ ਅਤੇ ਅਸਮਰੱਥ ਕਰਨ ਵਾਲੀ ਬਿਮਾਰੀ ਹੈ ਜੋ ਕਿਊਲੇਕਸ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਮੱਛਰ ਮਨੁੱਖੀ ਸਰੀਰ ਵਿੱਚ ਮਾਈਕਰੋਫਾਈਲੇਰੀਆ ਨਾਮਕ ਬਿਮਾਰੀ ਪੈਦਾ ਕਰਨ ਵਾਲੇ ਪਰਜੀਵੀ ਨੂੰ ਫੈਲਾਉਣ ਲਈ ਜ਼ਿੰਮੇਵਾਰ ਹੈ। ਇਸ ਪਰਜੀਵੀ ਨੂੰ ਸਰੀਰ ਵਿੱਚ ਵਿਕਸਤ ਹੋਣ ਵਿੱਚ ਕਈ ਸਾਲ ਲੱਗਦੇ ਹਨ ਅਤੇ ਮੱਛਰ ਦੇ ਕੱਟਣ ਦੇ 5-15 ਸਾਲਾਂ ਬਾਅਦ ਲੱਛਣ ਦਿਖਾਈ ਦੇ ਸਕਦੇ ਹਨ। ਫਾਈਲੇਰੀਆਸਿਸ ਦੇ ਲੱਛਣਾਂ ਵਿੱਚ ਹਲਕਾ ਬੁਖਾਰ, ਲੱਤਾਂ, ਜਣਨ ਅੰਗਾਂ ਅਤੇ ਹੱਥਾਂ ਵਿੱਚ ਸੋਜ ਸ਼ਾਮਲ ਹਨ।

ਲਿਮਫੇਟਿਕ ਫਾਈਲੇਰੀਆਸਿਸ (LF)

LF ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਣ ਅਤੇ ਸਾਡੇ ਆਲੇ ਦੁਆਲੇ ਮੱਛਰਾਂ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬੈੱਡਨੈੱਟ (ਬਿਸਤਰ ਲਈ ਜਾਲੀ) ਦੀ ਵਰਤੋਂ ਅਤੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਨਾਲ ਮੱਛਰਾਂ ਦੇ ਕੱਟਣ ਤੋਂ ਬਚਣ ਵਿੱਚ ਮਦਦ ਮਿਲਦੀ ਹੈ। ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਨਾਲ ਮੱਛਰਾਂ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਨਾਲੀ ਜਾਂ ਸੀਵਰੇਜ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿਓ

ਨਾਲੀ ਜਾਂ ਸੀਵਰੇਜ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿਓ

ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿਓ

ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿਓ

ਛੋਟੇ ਅਤੇ ਵੱਡੇ ਟੋਇਆਂ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿਓ

ਛੋਟੇ ਅਤੇ ਵੱਡੇ ਟੋਇਆਂ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿਓ

ਛੱਪੜਾਂ ਅਤੇ ਪਾਣੀ ਦੇ ਸਰੋਤਾਂ ਵਿੱਚ ਲਾਰਵੀਵਰ ਗੈਂਬੂਸੀਆ ਮੱਛੀਆਂ ਨੂੰ ਛੱਡ ਦਿਓ

ਛੱਪੜਾਂ ਅਤੇ ਪਾਣੀ ਦੇ ਸਰੋਤਾਂ ਵਿੱਚ ਲਾਰਵੀਵਰ ਗੈਂਬੂਸੀਆ ਮੱਛੀਆਂ ਨੂੰ ਛੱਡ ਦਿਓ

ਲਿਮਫੇਟਿਕ ਫਾਈਲੇਰੀਆਸਿਸ (LF)

ਮਨੁੱਖੀ ਸਰੀਰ ਵਿੱਚ ਮਾਈਕਰੋਫਾਈਲੇਰੀਆ ਦੇ ਵਿਕਸਤ ਹੋਣ ਨੂੰ ਰੋਕਣ ਅਤੇ LF ਬਿਮਾਰੀ ਨੂੰ ਗੰਭੀਰ ਸਥਿਤੀ ਤੱਕ ਪਹੁੰਚਣ ਤੋਂ ਰੋਕਣ ਲਈ, ਮਰੀਜ਼ਾਂ ਅਤੇ ਆਮ ਲੋਕਾਂ ਨੂੰ ਮਾਸ ਡਰੱਗ ਐਡਮਿਨਿਸਟ੍ਰੇਸ਼ਨ (MDA) ਮੁਹਿੰਮਾਂ ਦੀ ਪਾਲਣਾ ਕਰਨ ਅਤੇ ਬੁਨਿਆਦੀ ਸਫਾਈ ਬਾਰੇ ਸਿੱਖਿਆ ਦੇਣ ਦੀ ਜ਼ਰੂਰਤ ਹੈ। MDA ਮੁਹਿੰਮ ਦੌਰਾਨ ਲੋਕਾਂ ਨੂੰ ਸਾਲ ਵਿੱਚ ਇੱਕ ਵਾਰ ਐਂਟੀ-ਫਾਈਲੇਰੀਆਸਿਸ ਦਵਾਈ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ, ਲਿਮਫੋਏਡੀਮਾ ਵਾਲੇ ਵਿਅਕਤੀਆਂ ਵਿੱਚ ਸਵੈ-ਦੇਖਭਾਲ ਲਈ ਰੋਗ ਪ੍ਰਬੰਧਨ ਅਤੇ ਅਪੰਗਤਾ ਰੋਕਥਾਮ (MMDP) ਕਿੱਟਾਂ ਪ੍ਰਦਾਨ ਕਰਦਾ ਹੈ।

ਸਰਕਾਰੀ ਸਿਹਤ ਸਹੂਲਤਾਂ ਵਿੱਚ ਹਾਈਡ੍ਰੋਸੀਲ ਦੇ ਮਰੀਜ਼ਾਂ ਲਈ ਮੁਫਤ ਸਰਜਰੀ ਉਪਲਬਧ ਹੈ।

ਇਸ ਦੇ ਹਵਾਲੇ ਵਿੱਚ, ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਸੀਜ਼ ਕੰਟਰੋਲ (NCVBDC) mygov.in ਵੈੱਬ ਪੋਰਟਲ ਰਾਹੀਂ ਉਪਰੋਕਤ ਵਿਸ਼ੇ 'ਤੇ ਆਲ ਇੰਡੀਆ ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ।

ਭਾਗੀਦਾਰੀ ਲਈ ਨਿਰਦੇਸ਼

ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਸਮੇਤ CBSE ਨਾਲ ਜੁੜੇ ਸਕੂਲ ਅਤੇ ਸਾਰੇ ਰਾਜ ਬੋਰਡਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਜੁੜੇ ਸਕੂਲ ਇਸ ਮੁਹਿੰਮ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਮਾਈਗਵ ਪੋਰਟਲ 'ਤੇ ਸਰਵਉੱਤਮ ਪੋਸਟਰ ਡਿਜ਼ਾਈਨ ਅਤੇ ਸਲੋਗਨ ਜਮ੍ਹਾਂ ਕਰ ਸਕਦੇ ਹਨ। ਮੁਕਾਬਲੇ ਦਾ ਉਦੇਸ਼ ਲਿਮਫੇਟਿਕ ਫਾਈਲੇਰੀਆਸਿਸ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਨੂੰ ਵਧਾਉਣਾ ਹੈ।

ਮੁਕਾਬਲੇ ਦੀ ਸਮਾਂ ਸੀਮਾ

10 ਜੁਲਾਈ 2024 ਤੋਂ 15 ਸਤੰਬਰ 2024

ਭਾਗ ਕੋਣ ਲੈ ਸਕਦਾ ਹੈ

ਭਾਰਤ ਭਰ ਵਿੱਚ ਸਕੂਲ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ

ਭਾਗੀਦਾਰੀ ਸ਼੍ਰੇਣੀਆਂ

ਸ਼੍ਰੇਣੀ I

6ਵੀਂ - 8ਵੀਂ ਕਲਾਸ

ਸ਼੍ਰੇਣੀ II

9ਵੀਂ - 12ਵੀਂ ਕਲਾਸ

ਸ਼੍ਰੇਣੀ III

ਉੱਚ ਸਿੱਖਿਆ (ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਦੇ UG, PG ਵਿਦਿਆਰਥੀ)

ਥੀਮ/ਵਿਸ਼ੇ

  • ਲਿਮਫੇਟਿਕ ਫਾਈਲੇਰੀਆਸਿਸ ਦੇ ਲਈ ਭਾਈਚਾਰਕ ਏਕਤਾ
  • ਮਾਸ ਡਰੱਗ ਐਡਮਿਨਿਸਟ੍ਰੇਸ਼ਨ (MDA) ਨੂੰ ਪ੍ਰਫੁੱਲਤ ਕਰਨਾ
  • ਕਿਊਲੇਕਸ ਮੱਛਰ ਦੇ ਨਿਯੰਤਰਣ ਅਤੇ ਰੋਕਥਾਮ ਬਾਰੇ ਜਾਗਰੂਕਤਾ

ਐਂਟਰੀਆਂ ਲਈ ਦਿਸ਼ਾ-ਨਿਰਦੇਸ਼

  • ਆਪਣੇ ਸਲੋਗਨ ਨੂੰ ਬਣਾਉਣ ਅਤੇ ਲਿਖਣ ਲਈ ਪੂਰੇ ਚਾਰਟ ਪੇਪਰ ਦੀ ਵਰਤੋਂ ਕਰੋ, ਟੈਕਸਟ ਸਪੱਸ਼ਟ ਅਤੇ ਪੜ੍ਹਨਯੋਗ ਹੋਣਾ ਚਾਹੀਦਾ ਹੈ।
  • ਸਬਮਿਸ਼ਨ ਵਿੱਚ ਇੱਕ "ਢੁਕਵਾਂ ਅਤੇ ਪ੍ਰਾਸੰਗਿਕ ਸਲੋਗਨ" ਸ਼ਾਮਲ ਹੋਣਾ ਚਾਹੀਦਾ ਹੈ
  • ਐਂਟਰੀਆਂ ਸਿਰਫ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ।
  • ਸਬਮਿਸ਼ਨ ਫਾਈਲ ਦਾ ਆਕਾਰ 5 MB ਤੋਂ ਵੱਧ ਨਹੀਂ ਹੋਣਾ ਚਾਹੀਦਾ।

ਚੋਣ ਮਾਪਦੰਡ

ਭਾਸ਼ਾ, ਸਿਰਜਣਾਤਮਕਤਾ, ਲਿਖਣ ਦਾ ਹੁਨਰ, ਸਰਲਤਾ, ਥੀਮ/ਵਿਸ਼ੇ ਨਾਲ ਤਾਲਮੇਲ

ਚੋਣ ਲਈ ਵਿਧੀ

  • ਸ਼ੁਰੂਆਤੀ ਸਕ੍ਰੀਨਿੰਗ ਕਮੇਟੀ:
    • ਹਰੇਕ ਸ਼੍ਰੇਣੀ ਤੋਂ 100 ਪੋਸਟਰ ਅਤੇ ਸਲੋਗਨਾਂ ਨੂੰ ਸੂਚੀਬੱਧ ਕੀਤਾ ਜਾਵੇਗਾ।
    • ਇੱਕ ਜਿਊਰੀ ਸਰਵਉੱਤਮ 10 ਜੇਤੂਆਂ ਦੀ ਚੋਣ ਕਰੇਗੀ।
  • ਇਨਾਮ ਅਤੇ ਮਾਨਤਾ:
    • ਹਰੇਕ ਸ਼੍ਰੇਣੀ ਵਿੱਚ ਸਰਵਉੱਤਮ 10 ਵਿਦਿਆਰਥੀਆਂ ਨੂੰ ਖੇਤਰੀ ਅਧਿਕਾਰੀਆਂ ਦੁਆਰਾ ਸੌਂਪੇ ਗਏ NCVBDC ਤੋਂ ਭਾਗੀਦਾਰੀ ਅਤੇ ਪ੍ਰਸ਼ੰਸਾ ਸਰਟੀਫਿਕੇਟ ਪ੍ਰਾਪਤ ਹੋਣਗੇ।
    • NCVBDC, MoHFW ਦੁਆਰਾ X (ਪਹਿਲਾਂ Twitter), Facebook ਅਤੇ ਹੋਰ ਸੋਸ਼ਲ ਮੀਡੀਆ ਹੈਂਡਲ 'ਤੇ ਜੇਤੂਆਂ ਦੀਆਂ ਤਸਵੀਰਾਂ ਦੇ ਨਾਲ ਸਰਵਉੱਤਮ 10 ਪੋਸਟਰ ਅਤੇ ਸਲੋਗਨ ਸਾਂਝੇ ਕੀਤੇ ਜਾਣਗੇ।

ਟਾਈਮਲਾਈਨ

ਸ਼ੁਰੂਆਤੀ ਮਿਤੀ: 10 ਜੁਲਾਈ 2024
ਆਖਰੀ ਮਿਤੀ: 15 ਸਤੰਬਰ 2024