Reopened for Submission
21/11/2023 - 31/03/2026
India-Pitch-Pilot-Scale-Startup Challenge - AMRUT 2.0
ਪਿਛੋਕੜ
ਇੰਡੀਆ ਵਾਟਰ ਪਿੱਚ-ਪਾਇਲਟ-ਸਕੇਲ ਸਟਾਰਟ-ਅੱਪ ਚੈਲੰਜ
ਉਦੇਸ਼
ਵਿਸ਼ਾ-ਸਬੰਧੀ ਖੇਤਰ
ਯੋਗਤਾ ਮਾਪਦੰਡ
ਚੈਲੇਂਜ ਵਿੱਚ ਕਿਵੇਂ ਹਿੱਸਾ ਲੈਣਾ ਹੈ
ਮੁਲਾਂਕਣ ਪ੍ਰਕਿਰਿਆ ਅਤੇ ਮਾਪਦੰਡ
ਮਹੱਤਵਪੂਰਨ ਮਿਤੀਆਂ
ਫੰਡਿੰਗ ਅਤੇ ਹੋਰ ਸਹਾਇਤਾ
ਨਿਯਮ ਅਤੇ ਸ਼ਰਤਾਂ
ਪੱਤਰ-ਵਿਹਾਰ
ਡਿਸਕਲੇਮਰ
ਪਿਛੋਕੜ
ਭਾਰਤ ਵਿੱਚ ਵਿਕਸਤ ਹੋ ਰਹੇ ਸਟਾਰਟ-ਅੱਪ ਈਕੋਸਿਸਟਮ ਦੇ ਨਤੀਜੇ ਵਜੋਂ ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਕੁਝ ਮਹੱਤਵਪੂਰਨ ਚੁਣੌਤੀਆਂ ਦਾ ਹੱਲ ਪ੍ਰਦਾਨ ਕਰ ਰਹੀਆਂ ਹਨ। ਇਸ ਈਕੋਸਿਸਟਮ ਨੂੰ ਅਟਲ ਮਿਸ਼ਨ ਫਾਰ ਰੀਜੁਵੇਸ਼ਨ ਐਂਡ ਅਰਬਨ ਟ੍ਰਾਂਸਫਾਰਮੇਸ਼ਨ 2.0 (ਅਮਰੁਤ 2.0) ਭਾਵ ਜਲ ਸੁਰੱਖਿਅਤ ਸ਼ਹਿਰਾਂ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਅਤੇ ਸ਼ਹਿਰੀ ਪਾਣੀ ਅਤੇ ਗੰਦੇ ਪਾਣੀ ਦੇ ਖੇਤਰ ਵਿੱਚ ਜਟਿਲਤਾਵਾਂ ਨੂੰ ਹੱਲ ਕਰਨ ਲਈ ਵਰਤਣ ਦੀ ਲੋੜ ਹੈ।
ਇਸ ਤੋਂ ਇਲਾਵਾ, ਸਾਰੇ ਕਾਨੂੰਨੀ ਕਸਬਿਆਂ ਵਿੱਚ ਜਲ ਸਪਲਾਈ ਵਿੱਚ ਸਰਵਵਿਆਪੀ ਕਵਰੇਜ ਲਈ ਕੇਂਦਰੀ ਸਹਾਇਤਾ ਪ੍ਰਦਾਨ ਕਰਨਾ, 500 ਅਮਰੁਤ ਸ਼ਹਿਰਾਂ ਵਿੱਚ ਸੀਵਰੇਜ ਅਤੇ ਰਹਿੰਦ-ਖੂੰਹਦ (ਸੈਪਟੇਜ) ਪ੍ਰਬੰਧਨ ਦੀ ਕਵਰੇਜ ਨੂੰ ਵਧਾਉਣਾ, ਜਲ ਸਰੋਤਾਂ (ਸ਼ਹਿਰੀ ਜਲਗਾਹਾਂ ਸਮੇਤ) ਦਾ ਕਾਇਆਕਲਪ ਅਤੇ ਹਰੇ-ਭਰੇ ਸਥਾਨਾਂ ਦੀ ਸਿਰਜਣਾ ਕਰਨਾ, AMRUT 2.0 ਦਾ ਉਦੇਸ਼ ਤਕਨਾਲੋਜੀ ਉਪ-ਮਿਸ਼ਨ ਤਹਿਤ ਨਵੀਨਤਾਕਾਰੀ ਹੱਲਾਂ ਨੂੰ ਉਤਸ਼ਾਹਤ ਕਰਨਾ ਹੈ। ਇਸ ਮਿਸ਼ਨ ਵਿੱਚ ਜਲ ਅਤੇ ਵਰਤੇ ਗਏ ਜਲ ਸ਼ੁੱਧੀਕਰਨ ਪ੍ਰਕਿਰਿਆ, ਵੰਡ ਅਤੇ ਜਲ ਸਰੋਤ ਦੇ ਕਾਇਆਕਲਪ ਦੇ ਖੇਤਰਾਂ ਵਿੱਚ ਨਵੀਨਤਾਕਾਰੀ, ਸਾਬਤ ਅਤੇ ਸੰਭਾਵਿਤ ਵਾਤਾਵਰਣ ਅਨੁਕੂਲ ਤਕਨਾਲੋਜੀਆਂ ਦੀ ਪਛਾਣ ਕਰਨ ਦੀ ਕਲਪਨਾ ਕੀਤੀ ਗਈ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸ਼ਹਿਰੀ ਜਲ ਖੇਤਰ 'ਚ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇੰਡੀਆ ਵਾਟਰ ਪਿੱਚ-ਪਾਇਲਟ-ਸਕੇਲ ਸਟਾਰਟ-ਅੱਪ ਚੈਲੰਜ
The Ministry of Housing and Urban Affairs (MoHUA), Government of India, in collaboration with MyGov, has launched a unique startup challenge inviting applications and proposals from eligible startups. This initiative aims to encourage innovative technological and business solutions to address challenges in the urban water sector in India.
The challenge will remain open continuously. Once a sufficient number of applications are received, they will be evaluated, and results will be announced accordingly.
ਉਦੇਸ਼
ਇਸ ਚੈਲੰਜ ਦਾ ਉਦੇਸ਼ ਸ਼ਹਿਰੀ ਜਲ ਖੇਤਰ ਵਿੱਚ ਚੁਣੌਤੀਆਂ ਨਾਲ ਨਜਿੱਠਣ ਲਈ ਸਟਾਰਟ-ਅੱਪਸ ਨੂੰ ਪਿੱਚ, ਪਾਇਲਟ ਅਤੇ ਸਕੇਲ ਹੱਲਾਂ ਲਈ ਉਤਸ਼ਾਹਤ ਕਰਨਾ ਹੈ। ਚੈਲੰਜ ਦੇ ਉਦੇਸ਼ ਹੇਠ ਲਿਖੇ ਅਨੁਸਾਰ ਹਨ:
ਤਕਨੀਕੀ ਦੇ ਨਾਲ-ਨਾਲ ਕਾਰੋਬਾਰੀ ਹੱਲਾਂ/ਨਵੀਨਤਾਵਾਂ ਦੀ ਪਛਾਣ ਕਰਨਾ।
ਵੱਖ-ਵੱਖ ਆਕਾਰਾਂ ਵਿੱਚ, ਭੂਗੋਲਿਕ ਖੇਤਰਾਂ ਅਤੇ ਸ਼ਹਿਰਾਂ ਦੇ ਵਰਗ ਲਈ ਢੁਕਵੇਂ ਵਿਹਾਰਕ ਹੱਲਾਂ ਦਾ ਸਮਰਥਨ ਕਰਨਾ।
ਚੁਣਵੇ ਸ਼ਹਿਰਾਂ ਵਿੱਚ ਚੁਣੀਆਂ ਹੋਈਆਂ ਤਕਨਾਲੋਜੀਆਂ/ਹੱਲਾਂ ਦੇ ਪੈਮਾਨੇ ਲਈ ਪਾਇਲਟ ਟੈਸਟ/ਲੈਬ ਪ੍ਰਦਰਸ਼ਨ ਅਤੇ ਹੈਂਡਹੋਲਡ।
ਇਨੋਵੇਟਰਾਂ/ਨਿਰਮਾਤਾਵਾਂ ਅਤੇ ਲਾਭਪਾਤਰੀਆਂ - ਅਰਥਾਤ ULB, ਨਾਗਰਿਕਾਂ ਵਿਚਕਾਰ ਅੰਤਰਾਲ ਨੂੰ ਪੂਰਾ ਕਰਨਾ।
ਜਲ ਖੇਤਰ ਵਿੱਚ ਸਟਾਰਟ-ਅੱਪਸ ਦਾ ਈਕੋਸਿਸਟਮ ਤਿਆਰ ਕਰਨਾ।
ਭਾਰਤੀ ਮੂਲ ਦੇ ਸਟਾਰਟਅੱਪਅਤੇ ਤਕਨੀਕੀ ਹੱਲਾਂ ਨੂੰ ਉਤਸ਼ਾਹਤ ਕਰਕੇ 'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਉਤਸ਼ਾਹਤ ਕਰਨਾ।
ਹੱਲਾਂ ਨੂੰ ਲਾਗੂ ਕਰਨ ਲਈ ਨਿੱਜੀ ਖੇਤਰ, ਸੰਸਥਾਵਾਂ, ਉਦਯੋਗ ਸੰਸਥਾਵਾਂ ਆਦਿ ਨਾਲ ਭਾਈਵਾਲੀ।
ਵਿਸ਼ਾ-ਸਬੰਧੀ ਖੇਤਰ
ਹੇਠ ਲਿਖੇ ਖੇਤਰਾਂ ਵਿੱਚ ਨਵੀਨਤਾਕਾਰੀ ਤਕਨੀਕੀ / ਕਾਰੋਬਾਰੀ ਹੱਲ ਪ੍ਰਦਾਨ ਕਰਨ ਵਾਲੇ ਸਟਾਰਟ-ਅੱਪ, ਇਸ ਵਿੱਚ ਹਿੱਸਾ ਲੈਣ ਦੇ ਯੋਗ ਹਨ:
ਤਾਜ਼ੇ ਪਾਣੀ ਦੀਆਂ ਪ੍ਰਬੰਧਨ ਪ੍ਰਣਾਲੀਆਂ
ਧਰਤੀ ਹੇਠਲੇ ਪਾਣੀ ਦੀ ਗੁਣਵੱਤਾ / ਸਤਹ ਦੇ ਪਾਣੀ ਦੀ ਗੁਣਵੱਤਾ ਦੀ ਅਸਲ-ਸਮੇਂ ਸਪੈਟੀਓ-ਟੈਂਪੋਰਲ ਮੈਪਿੰਗ
ਜਲਭੰਡਾਰਾਂ ਅਤੇ ਸਤਹੀ ਜਲ ਸਰੋਤਾਂ ਵਿੱਚ ਪਾਣੀ ਦੇ ਪੱਧਰਾਂ/ਮਾਤਰਾਵਾਂ ਦੀ ਅਸਲ-ਸਮੇਂ ਸਪੈਟੀਓ-ਟੈਂਪੋਰਲ ਨਿਗਰਾਨੀ
ਘੱਟ ਤੋਂ ਘੱਟ ਪਾਣੀ ਅਤੇ ਕਾਰਬਨ ਫੁੱਟਪ੍ਰਿੰਟਾਂ ਵਾਲੇ ਧਰਤੀ ਅਤੇ ਸਤਹ ਦੇ ਪਾਣੀ ਲਈ ਕੁਦਰਤ-ਅਧਾਰਤ ਸ਼ੁੱਧੀਕਰਨ ਪ੍ਰਕਿਰਿਆ ਪ੍ਰਣਾਲੀਆਂ
ਨਵੀਨਤਾਕਾਰੀ ਮੀਂਹ ਦੇ ਪਾਣੀ ਦੀਆਂ ਸੰਭਾਲ ਪ੍ਰਣਾਲੀਆਂ
ਵਾਯੂਮੰਡਲੀ ਜਲ ਪੁਨਰ-ਪ੍ਰਾਪਤੀ ਪ੍ਰਣਾਲੀਆਂ
ਜਲ + ਡਾਟਾ ਦੀ ਵਰਤੋ ਲਈ ਹਾਈਡ੍ਰੋ ਸੂਚਨਾ ਵਿਗਿਆਨ
ਹੜ੍ਹਾਂ ਅਤੇ ਸੋਕੇ ਦੀ ਰੋਕਥਾਮ ਵਿੱਚ ਬਿਹਤਰ ਜਲ ਪ੍ਰਬੰਧਨ
ਉੱਪ-ਸ਼ਹਿਰੀ ਭਾਈਚਾਰਿਆਂ ਜਾਂ ਸ਼ਹਿਰੀ ਝੁੱਗੀਆਂ ਦੀ ਸਿਹਤ ਅਤੇ ਆਰਥਿਕ ਖੁਸ਼ਹਾਲੀ 'ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ
ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਅਸਿੱਧੇ ਪਾਣੀ (ਵਰਚੁਅਲ ਵਾਟਰ) ਦਾ ਅਨੁਮਾਨ ਲਗਾਉਣਾ ਅਤੇ ਇਸ ਤਰ੍ਹਾਂ ਪਾਣੀ ਲਈ ਉਚਿਤ ਕੀਮਤ ਨੂੰ ਸਮਰੱਥ ਬਣਾਉਣਾ
ਵਰਤੇ ਗਏ ਜਲ ਦਾ ਪ੍ਰਬੰਧਨ
ਝੁੱਗੀਆਂ-ਝੌਂਪੜੀਆਂ ਲਈ ਉਸੇ ਜਗ੍ਹਾ 'ਤੇ ਸਵੱਛਤਾ ਹੱਲ ਸਮੇਤ ਬਿਹਤਰ ਸੀਵਰੇਜ ਅਤੇ ਰਹਿੰਦ-ਖੂੰਹਦ (ਸੈਪਟੇਜ) ਪ੍ਰਬੰਧਨ
ਉਦਯੋਗਾਂ ਵਿੱਚ ਵਰਤੇ ਗਏ ਪਾਣੀ ਦੀ ਵੱਧ ਤੋਂ ਵੱਧ ਰੀਸਾਈਕਲਿੰਗ ਕਰਨ ਲਈ ਤਕਨਾਲੋਜੀਆਂ
ਵਰਤੇ ਗਏ ਪਾਣੀ ਦੇ ਵਪਾਰ ਲਈ ਨਵੀਨਤਾਕਾਰੀ ਕਾਰੋਬਾਰੀ ਮਾਡਲ
ਵਰਤੇ ਗਏ ਪਾਣੀ ਤੋਂ ਕੀਮਤ ਦੀ ਬਹਾਲੀ ਅਤੇ ਇੱਕ ਸਰਕੂਲਰ ਆਰਥਿਕਤਾ ਬਣਾਉਣਾ
ਵਿਸ਼ੇਸ਼ ਤੌਰ 'ਤੇ ਪਹਾੜੀ ਖੇਤਰ ਲਈ, ਸ਼ੁੱਧੀਕਰਨ ਪ੍ਰਕਿਰਿਆ ਤਕਨਾਲੋਜੀ
ਸ਼ਹਿਰੀ ਜਲ ਪ੍ਰਬੰਧਨ
ਧਰਤੀ ਹੇਠਲੇ ਪਾਣੀ ਦੇ ਰੀਚਾਰਜ, ਗ੍ਰੇਵਾਟਰ ਪ੍ਰਬੰਧਨ, ਸੀਵਰੇਜ ਰੀਸਾਈਕਲਿੰਗ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਅਸਲ-ਸਮੇਂ ਗੁਣਵੱਤਾ ਅਤੇ ਮਾਤਰਾ ਦੀ ਜਾਣਕਾਰੀ ਨਾਲ ਜੋੜਨ ਵਾਲੇ ਭਾਈਚਾਰਿਆਂ ਲਈ ਵਿਕੇਂਦਰੀਕ੍ਰਿਤ ਸਰਕੂਲਰ ਆਰਥਿਕਤਾ ਹੱਲ
ਝੁੱਗੀਆਂ ਵਿੱਚ ਵਿਕੇਂਦਰੀਕ੍ਰਿਤ ਜਲ ਸਪਲਾਈ ਹੱਲ
ਨਦੀਆਂ, ਝੀਲਾਂ, ਛੱਪੜਾਂ, ਘੱਟ-ਡੂੰਘੇ ਜਲਭੰਡਾਰਾਂ ਦੀ ਬਹਾਲੀ ਅਤੇ ਸਾਂਭ-ਸੰਭਾਲ
ਸ਼ਹਿਰੀ ਹੜ੍ਹ ਅਤੇ ਤੂਫਾਨ ਦੇ ਪਾਣੀ ਦਾ ਪ੍ਰਬੰਧਨ
ਸ਼ਹਿਰੀ ਜਲਭੰਡਾਰ ਪ੍ਰਣਾਲੀਆਂ ਦੀ ਮੈਪਿੰਗ ਅਤੇ ਪ੍ਰਬੰਧਨ
ਸਮੁੰਦਰੀ ਤੱਟਵਰਤੀ ਖੇਤਰਾਂ ਵਿੱਚ ਸ਼ਹਿਰੀ ਬਸਤੀਆਂ ਵਿੱਚ ਖਾਰੇਪਣ ਦੀ ਘੁਸਪੈਠ
ਜਲ ਸੇਵਾ ਪ੍ਰਦਾਨ ਕਰਨ ਦੇ ਮਿਆਰਾਂ (ਗੁਣਵੱਤਾ, ਮਾਤਰਾ ਅਤੇ ਪਹੁੰਚਯੋਗਤਾ) ਦੀ ਨਿਗਰਾਨੀ
ਜਲ ਪਰਿਮਾਣ
ਕੰਟਰੋਲ ਡਿਸਚਾਰਜ / ਹਟਾਏ ਪਾਣੀ ਨਾਲ ਡੀਸਲਿਨੇਸ਼ਨ
ਕੁਸ਼ਲ ਪ੍ਰਵਾਹ ਪੋਲੀਮਰ/ ਮੈਟਲ ਪਲੰਬਿੰਗ ਫਿਕਸਚਰ ਜਿਸ ਵਿੱਚ ਏਰੇਟਰਾਂ ਰਹਿਤ ਨਲ ਸ਼ਾਮਲ ਹਨ
ਉੱਚ ਰਿਕਵਰੀ / ਕੁਸ਼ਲ RO ਸਿਸਟਮ
ਪਾਣੀ ਦੀ ਸੰਭਾਲ ਕਰਨ ਜਾਂ ਨੁਕਸਾਨ ਨੂੰ ਘਟਾਉਣ ਲਈ ਰੀਟ੍ਰੋਫਿਟਿੰਗ ਉਪਕਰਣ
ਪਹਾੜੀ ਖੇਤਰਾਂ ਲਈ ਨਵੀਨਤਾਕਾਰੀ ਜਲ ਸਪਲਾਈ ਹੱਲ
ਖੇਤੀਬਾੜੀ ਜਲ ਪ੍ਰਬੰਧਨ
ਊਰਜਾ, ਖਾਦਾਂ ਅਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਦੇ ਨਾਲ-ਨਾਲ ਪ੍ਰਤੀ ਟਨ ਫਸਲ ਵਿੱਚ ਪਾਣੀ ਦੀ ਵਰਤੋਂ ਨੂੰ ਘੱਟ ਕਰਨਾ
AI-ML ਅਧਾਰਤ ਪ੍ਰਣਾਲੀਆਂ ਜੋ ਕਿਸਾਨਾਂ ਨੂੰ ਮਾਨਸੂਨ 'ਤੇ ਆਪਣੀ ਨਿਰਭਰਤਾ ਘਟਾਉਣ ਵਿੱਚ ਸਹਾਇਤਾ ਕਰਦੀਆਂ ਹਨ
ਸ਼ਹਿਰੀ ਸੀਵਰੇਜ ਪ੍ਰਬੰਧਨ
ਝੁੱਗੀਆਂ-ਝੌਂਪੜੀਆਂ ਲਈ ਉਸੇ ਜਗ੍ਹਾ 'ਤੇ ਸਵੱਛਤਾ ਹੱਲ ਸਮੇਤ ਬਿਹਤਰ ਸੀਵਰੇਜ ਅਤੇ ਰਹਿੰਦ-ਖੂੰਹਦ (ਸੈਪਟੇਜ) ਪ੍ਰਬੰਧਨ
ਗੰਧ ਰਹਿਤ, ਪਾਣੀ ਰਹਿਤ ਪਿਸ਼ਾਬਘਰ
ਜਲ ਪ੍ਰਸ਼ਾਸਨ
ਗੈਰ-ਆਮਦਨ ਪਾਣੀ ਦੀ ਕਟੌਤੀ
ਨਲ 'ਤੇ ਪੀਣ ਯੋਗ ਪਾਣੀ ਦੀ 24x7 ਸਪਲਾਈ ਲਈ ਸੁਰੱਖਿਅਤ ਪ੍ਰਣਾਲੀਆਂ
ਜਲ ਬਾਰੇ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ
ਨੈੱਟ ਜ਼ੀਰੋ ਵਾਟਰ ਅਤੇ ਨੈੱਟ ਜ਼ੀਰੋ ਵੇਸਟ ਪ੍ਰੋਜੈਕਟਾਂ ਨੂੰ ਟੀਚਾ ਬਣਾਉਣਾ
ਪਾਣੀ ਅਤੇ ਊਰਜਾ ਸਬੰਧਾਂ ਨੂੰ ਪ੍ਰਦਰਸ਼ਿਤ ਕਰਨਾ
ਪਾਣੀ ਦੀ ਪੈਕੇਜਿੰਗ ਲਈ ਟਿਕਾਊ ਹੱਲ
ਰਵਾਇਤੀ ਨਲਾਂ ਅਤੇ ਪਲੰਬਿੰਗ ਪ੍ਰਣਾਲੀਆਂ ਵਿੱਚ ਨਵੀਨਤਾ
ਪਾਣੀ ਦੀ ਵਰਤੋਂ, ਬਰਬਾਦੀ, ਰਿਕਾਰਡਿੰਗ ਕੁਸ਼ਲਤਾ, IOT ਨੂੰ ਸਮਰੱਥ ਅਤੇ ਪ੍ਰਦਰਸ਼ਨ ਦੀ ਨਿਗਰਾਨੀ ਅਤੇ ਸੁਧਾਰ ਲਈ ਕੇਂਦਰੀ ਡਾਟਾਬੇਸ ਨਾਲ ਜੁੜੇ ਸਮਾਰਟ ਨਲ (ਟੈਪ)
ਯੋਗਤਾ ਮਾਪਦੰਡ
ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ (DIPP) ਦੁਆਰਾ ਸਟਾਰਟ-ਅੱਪ ਵਜੋਂ ਮਾਨਤਾ ਪ੍ਰਾਪਤ ਸਾਰੀਆਂ ਸੰਸਥਾਵਾਂ।
ਸਟਾਰਟ-ਅੱਪ ਨੂੰ ਉਪਰੋਕਤ ਵਿਸ਼ਾ-ਸਬੰਧੀ ਖੇਤਰ ਵਿੱਚ ਹੱਲ ਪ੍ਰਦਾਨ ਕਰਨੇ ਚਾਹੀਦੇ ਹਨ।
ਚੈਲੇਂਜ ਵਿੱਚ ਕਿਵੇਂ ਹਿੱਸਾ ਲੈਣਾ ਹੈ
ਇੰਡੀਆ ਵਾਟਰ ਪਿੱਚ-ਪਾਇਲਟ-ਸਕੇਲ ਸਟਾਰਟ ਅੱਪ ਚੈਲੰਜ 'ਤੇ ਅਰਜ਼ੀਆਂ ਅਪਲਾਈ ਕਰਨ ਲਈ ਲਿੰਕ ਇਸ ਵੈੱਬਸਾਈਟ 'ਤੇ ਉਪਲਬਧ ਹੋਵੇਗਾ - innovateindia.mygov.in
ਭਾਗੀਦਾਰ ਕਿਸੇ ਵੀ ਵੈਧ ਈਮੇਲ-ਆਈਡੀ ਦੀ ਵਰਤੋਂ ਕਰਕੇ ਚੈਲੰਜ ਲਈ ਰਜਿਸਟਰ ਕਰ ਸਕਦੇ ਹਨ। ਇੱਕ ਵਾਰ ਉਮੀਦਵਾਰ ਦੁਆਰਾ ਰਜਿਸਟ੍ਰੇਸ਼ਨ ਬੇਨਤੀ ਕੀਤੇ ਜਾਣ ਤੋਂ ਬਾਅਦ, ਰਜਿਸਟਰਡ ਈਮੇਲ-ਆਈਡੀ 'ਤੇ ਇੱਕ ਈਮੇਲ ਭੇਜੀ ਜਾਵੇਗੀ ਜਿਸ ਵਿੱਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਸਵੀਕਾਰ ਕੀਤਾ ਜਾਵੇਗਾ ਅਤੇ ਭਾਗੀਦਾਰੀ ਪ੍ਰਕਿਰਿਆ ਦੇ ਵੇਰਵੇ ਪ੍ਰਦਾਨ ਕੀਤੇ ਜਾਣਗੇ।
3. ਰਜਿਸਟਰਡ ਉਮੀਦਵਾਰ 'ਭਾਗ ਲਓ' ਬਟਨ ਚੁਣ ਕੇ ਪ੍ਰਸਤਾਵ ਅਪਲੋਡ ਕਰ ਸਕਦਾ ਹੈ।
ਮੁਲਾਂਕਣ ਪ੍ਰਕਿਰਿਆ ਅਤੇ ਮਾਪਦੰਡ
ਪੇਸ਼ ਕੀਤੇ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਅਤੇ ਚੁਨਣ ਲਈ ਦੋ-ਪੜਾਵੀ ਜਾਂਚ ਪ੍ਰਕਿਰਿਆ ਅਪਣਾਈ ਜਾਵੇਗੀ। ਜਾਂਚ ਕਮੇਟੀ ਸ਼ੁਰੂਆਤੀ ਚੋਣ ਕਰੇਗੀ ਅਤੇ ਚੁਣੇ ਗਏ ਪ੍ਰਸਤਾਵਾਂ ਦੀ ਅੰਤਿਮ ਚੋਣ ਲਈ ਮਾਹਰ ਕਮੇਟੀ ਦੁਆਰਾ ਜਾਂਚ ਕੀਤੀ ਜਾਵੇਗੀ। ਪ੍ਰਸਤਾਵਾਂ ਦੇ ਮੁਲਾਂਕਣ ਲਈ ਕਮੇਟੀਆਂ ਦੁਆਰਾ ਹੇਠ ਲਿਖੇ ਵਿਆਪਕ ਮਾਪਦੰਡਾਂ 'ਤੇ ਵਿਚਾਰ ਕੀਤਾ ਜਾਵੇਗਾ:
ਨਵੀਨਤਾ
ਉਪਯੋਗਤਾ
ਵਿਸ਼ਾ ਵਸਤੂ ਲਈ ਪ੍ਰਸੰਗਿਕਤਾ
ਸਮਾਜ 'ਤੇ ਅਸਰ ਅਰਥਾਤ, ਇਹ ਸ਼ਹਿਰਾਂ ਵਿੱਚ ਜਲ ਨਾਲ ਸਬੰਧਤ ਗੰਭੀਰ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਕਿੰਨਾ ਮਦਦਗਾਰ ਹੋਵੇਗਾ
ਦੁਹਰਾਉਣਯੋਗਤਾ
ਸਮਰੱਥਤਾ
ਪਰਿਨਿਯੋਜਨ ਕਰਨ/ ਸਥਾਪਤ (ਸ਼ੁਰੂਆਤ) ਕਰਨ ਵਿੱਚ ਆਸਾਨੀ
ਹੱਲ ਦੇ ਲਾਗੂਕਰਨ ਵਿੱਚ ਸ਼ਾਮਲ ਸੰਭਾਵੀ ਜੋਖਮ
ਪ੍ਰਸਤਾਵ ਦੀ ਸੰਪੂਰਨਤਾ
ਮਹੱਤਵਪੂਰਨ ਮਿਤੀਆਂ
21 ਨਵੰਬਰ 2023 ਸ਼ੁਰੂ ਕਰਨ ਦੀ ਮਿਤੀ
31st March 2026 ਆਖਰੀ ਮਿਤੀ
ਫੰਡਿੰਗ ਅਤੇ ਹੋਰ ਸਹਾਇਤਾ
ਇੰਡੀਆ ਵਾਟਰ ਪਿੱਚ-ਪਾਇਲਟ-ਸਕੇਲ ਸਟਾਰਟ-ਅੱਪ ਚੈਲੰਜ ਵਿੱਚ ਚੁਣੇ ਗਏ ਸਟਾਰਟ-ਅੱਪਸ ਨੂੰ ਉਨ੍ਹਾਂ ਦੇ ਪ੍ਰੋਜੈਕਟ ਪ੍ਰਸਤਾਵ ਅਨੁਸਾਰ ਕੰਮ ਦੀਆਂ ਕੁਝ ਸ਼ਰਤਾਂ/ਪ੍ਰਾਪਤੀਆਂ ਨੂੰ ਪੂਰਾ ਕਰਨ 'ਤੇ ਕ੍ਰਮਵਾਰ 5 ਲੱਖ ਰੁਪਏ, 7 ਲੱਖ ਰੁਪਏ ਅਤੇ 8 ਲੱਖ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਵੱਧ ਤੋਂ ਵੱਧ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਚੁਣੇ ਹੋਏ ਸਟਾਰਟ-ਅੱਪਸ ਨੂੰ ਮੈਂਟਰਸ਼ਿਪ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
MoHUA ਉਦਯੋਗਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਭਾਈਵਾਲੀ ਨਾਲ ਹੱਲਾਂ ਨੂੰ ਵਧਾਉਣ ਦੀ ਸੁਵਿਧਾ ਪ੍ਰਦਾਨ ਕਰੇਗਾ।
ਲੋੜੀਂਦੇ ਨਤੀਜੇ ਪ੍ਰਾਪਤ ਕਰਨ ਵਾਲੇ ਸਟਾਰਟ-ਅੱਪਸ ਨੂੰ ਵਿਆਪਕ ਦ੍ਰਿਸ਼ਟੀਕੋਣ ਲਈ ਉਤਸ਼ਾਹਤ ਕੀਤਾ ਜਾਵੇਗਾ।
ਮੰਤਰਾਲੇ ਤੋਂ ਪ੍ਰਸ਼ੰਸਾ ਪੱਤਰ।
ਨਿਯਮ ਅਤੇ ਸ਼ਰਤਾਂ
ਸਾਰੇ ਭਾਗੀਦਾਰਾਂ ਨੂੰ ਚੈਲੰਜ ਵਿੱਚ ਭਾਗ ਲੈਣ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ
ਦਿੱਤੇ ਗਏ ਫੰਡਾਂ ਦੀ ਵਰਤੋਂ ਹੱਲ ਦੇ ਵਿਕਾਸ/ਵਾਧੇ ਅਤੇ ਪਸੰਦ ਦੇ ਸ਼ਹਿਰ ਵਿੱਚ ਉਪਯੋਗ ਕਰਨ ਲਈ ਕੀਤੀ ਜਾਵੇਗੀ। ਭਾਗੀਦਾਰ ਨੂੰ ਮੀਲ ਪੱਥਰ ਪੂਰਾ ਕਰਨ ਦੇ ਹਰੇਕ ਪੜਾਅ 'ਤੇ ਫੰਡ ਵਰਤੋਂ ਸਰਟੀਫਿਕੇਟ ਪ੍ਰਦਾਨ ਕਰਨ ਦੀ ਲੋੜ ਹੋਵੇਗੀ।
ਜੇਤੂ ਚੈਲੰਜ ਦੇ ਹਿੱਸੇ ਵਜੋਂ ਵਿਕਸਤ ਕੀਤੇ ਹੱਲ/ਉਤਪਾਦ ਨੂੰ ਬਰਕਰਾਰ ਰੱਖਣਗੇ। ਹਾਲਾਂਕਿ ਜੇਤੂ ਨੂੰ ਮੁਕਾਬਲੇ ਦੌਰਾਨ ਅਤੇ ਪੁਰਸਕਾਰ ਜਿੱਤਣ ਤੋਂ ਬਾਅਦ ਚੈਲੰਜ ਲਈ ਦੱਸੇ ਗਏ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।
ਕੋਈ ਵੀ ਵਿਅਕਤੀ ਜੋ ਇਹਨਾਂ ਦੀ ਪਾਲਣਾ ਨਹੀਂ ਕਰਦਾ, ਉਹਨਾਂ ਦੀ ਭਾਗੀਦਾਰੀ ਰੱਦ ਕੀਤੀ ਜਾ ਸਕਦੀ ਹੈ।
ਕਿਸੇ ਵੀ ਵਿਵਾਦ ਦੇ ਨਿਪਟਾਰੇ ਲਈ MoHUA ਦਾ ਫੈਸਲਾ ਇਸ ਮਾਮਲੇ 'ਤੇ ਅੰਤਿਮ ਹੋਵੇਗਾ।
ਪੱਤਰ-ਵਿਹਾਰ
ਭਾਗੀਦਾਰਾਂ ਨਾਲ ਕੋਈ ਵੀ ਪੱਤਰ-ਵਿਹਾਰ ਅਰਜ਼ੀ ਫਾਰਮ ਭਰਨ ਦੇ ਸਮੇਂ ਭਾਗੀਦਾਰ ਦੁਆਰਾ ਪ੍ਰਦਾਨ ਕੀਤੀ ਗਈ ਈਮੇਲ ਰਾਹੀਂ ਕੀਤਾ ਜਾਵੇਗਾ। ਈਮੇਲ ਡਿਲੀਵਰੀ ਅਸਫਲਤਾਵਾਂ ਦੇ ਮਾਮਲੇ ਵਿੱਚ ਪ੍ਰਬੰਧਕ ਜ਼ਿੰਮੇਵਾਰ ਨਹੀਂ ਹਨ।
ਡਿਸਕਲੇਮਰ
MoHUA ਕੋਲ ਆਪਣੀ ਮਰਜ਼ੀ ਅਨੁਸਾਰ, ਇਸ ਮੁਕਾਬਲੇ ਨੂੰ ਰੱਦ ਕਰਨ, ਖਤਮ ਕਰਨ, ਮੁਅੱਤਲ ਕਰਨ ਅਤੇ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਮੁਕਾਬਲੇ ਨਾਲ ਸਬੰਧਤ ਨਿਯਮਾਂ, ਇਨਾਮਾਂ ਅਤੇ ਫੰਡਾਂ ਵਿੱਚ ਸੋਧ ਕਰਨ ਦਾ ਅਧਿਕਾਰ ਰਾਖਵਾਂ ਹੈ। ਕਿਸੇ ਵੀ ਸੂਰਤ ਵਿੱਚ MoHUA/MyGov/NIC ਜਾਂ ਕੋਈ ਹੋਰ ਪ੍ਰਬੰਧਕ ਉਪਰੋਕਤ ਤੋਂ ਜਾਂ ਇਸ ਦੇ ਸਬੰਧ ਵਿੱਚ ਹੋਣ ਵਾਲੇ ਕਿਸੇ ਵੀ ਦਾਅਵਿਆਂ, ਘਾਟਿਆਂ, ਖ਼ਰਚਿਆਂ ਜਾਂ ਨੁਕਸਾਨਾਂ ਲਈ ਜ਼ਿੰਮੇਵਾਰ ਨਹੀਂ ਹੋਣਗੇ।
ਹੋਰ ਜਾਣਕਾਰੀ ਲਈ, ਚੈਲੰਜ ਨਾਲ ਸੰਬੰਧਿਤ ਆਪਣੀ ਪੁੱਛ-ਗਿੱਛ ਨੂੰ ਇਹਨਾਂ ਈਮੇਲ 'ਤੇ ਸੰਬੋਧਨ ਕਰੋ। startup[dash]amrut2[at]asci[dot]org[dot]in ਅਤੇ usamrut2a[at]gmail[dot]com